ਸਥਾਨਕ ਖਬਰ
. lਲਾਇਨਜ ਕਲੱਬ ਫਗਵਾੜਾ ਪ੍ਰਾਈਡ ਨੇ ਦੰਦਾਂ ਦਾ ਫਰੀ ਚੈਕਅਪ ਕੈਂਪ ਲਗਾ ਕੇ ਕੀਤੀ ਸਾਲ 2026-27 ਦੀ ਸ਼ੁਰੂਆਤ
ਸਿਹਤ ਸਹੂਲਤਾਂ ਦਾ ਲਾਭ ਦੇਣ ਲਈ ਜਾਰੀ ਰਹੇਗੀ ਕੈਂਪਾਂ ਦੀ ਲੜੀ - ਲਾਇਨ ਗੁਰਦੀਪ ਸਿੰਘ ਕੰਗ
ਫਗਵਾੜਾ 2 ਜੁਲਾਈ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ ) ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਸਾਲ 2026-27 ਦੇ ਪਹਿਲੇ ਦਿਨ ਅੱਜ ਦੰਦਾਂ ਦਾ ਫਰੀ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਅਮਿਤ ਡੈਂਟਲ ਕਲੀਨਿਕ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਲਗਾਇਆ ਗਿਆ। ਕਲੱਬ ਦੇ ਚਾਰਟਰ ਪ੍ਰਧਾਨ ਅਤੇ ਡਿਸਟ੍ਰਿਕਟ 321-ਡੀ ਦੇ ਚੇਅਰਮੈਨ (ਯੂਥ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਦੀ ਅਗਵਾਈ ਹੇਠ ਲਗਾਏ ਇਸ ਕੈਂਪ ਦੌਰਾਨ ਡਾ. ਅਮਿਤ ਸ਼ਰਮਾ ਨੇ ਲੋੜਵੰਦ ਮਰੀਜਾਂ ਦੇ ਦੰਦਾਂ ਦੀ ਜਾਂਚ ਕਰਕੇ ਲੋੜ ਅਨੁਸਾਰ ਦਵਾਈਆਂ ਫਰੀ ਦਿੱਤੀਆਂ। ਉਹਨਾਂ ਨੇ ਹਾਜਰੀਨ ਨੂੰ ਦੰਦਾਂ ਦੀ ਸੰਭਾਲ ਬਾਰੇ ਜਾਗਰੁਕ ਕੀਤਾ ਅਤੇ ਹਦਾਇਤ ਕੀਤੀ ਕਿ ਦੰਦਾਂ ਦੀ ਕਿਸੇ ਵੀ ਬਿਮਾਰੀ ਦੀ ਅਣਦੇਖੀ ਨਾ ਕਰਦੇ ਹੋਏ ਮਾਹਿਰ ਡਾਕਟਰ ਦੀ ਸਲਾਹ ਜਰੂਰ ਲਈ ਜਾਵੇ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਲਾਇਨੈਸਟਿਕ ਸਾਲ 2026-27 ਦੇ ਪਹਿਲੇ ਦਿਨ ਕਲੱਬ ਵਲੋਂ ਪਹਿਲਾਂ ਦੰਦਾਂ ਦਾ ਫਰੀ ਕੈਂਪ ਲਗਾਇਆ ਗਿਆ ਹੈ। ਜੋ ਕਿ ਸਥਾਈ ਪ੍ਰੋਜੈਕਟ ਵਜੋਂ ਹਰ ਮਹੀਨੇ ਅਮਿਤ ਡੈਂਟਲ ਕਲੀਨਿਕ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਹੱਡੀਆਂ ਤੇ ਗੋਡਿਆਂ ਦੇ ਚੈਕਅਪ, ਸ਼ੁਗਰ ਚੈਕਅਪ ਸਮੇਤ ਹੋਰ ਮੈਡੀਕਲ ਕੈਂਪ ਵੀ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਸਿਹਤ ਸਹੂਲਤਾਂ ਦੀ ਫਰੀ ਸੇਵਾ ਦਾ ਲਾਭ ਉਠਾ ਸਕਣ। ਉਹਨਾਂ ਇਸ ਲਾਇਨੈਸਟਿਕ ਸਾਲ ਵਿੱਚ ਵੱਧ ਤੋਂ ਵੱਧ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਦੀ ਗੱਲ ਵੀ ਕਹੀ। ਇਸ ਮੌਕੇ ਕਲੱਬ ਦੇ ਚਾਰਟਰ ਸਕੱਤਰ ਲਾਇਨ ਸੰਜੀਵ ਲਾਂਬਾ, ਚਾਰਟਰ ਖਜ਼ਾਨਚੀ ਲਾਇਨ ਸਤਵਿੰਦਰ ਸਿੰਘ ਭਮਰਾ ਅਤੇ ਚਾਰਟਰ ਪੀ.ਆਰ.ਓ. ਲਾਈਨ ਵਰੁਣ ਵਧਵਾ ਤੋਂ ਇਲਾਵਾ ਲਾਇਨ ਆਸ਼ੂ ਕਰਵਲ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਦੀਪਕ ਸ਼ਰਮਾ, ਯਸ਼ਿਕਾ ਸ਼ਰਮਾ, ਰਮੇਸ਼ ਕੁਮਾਰ ਵਧਵਾ, ਨਰਸਿੰਗ ਸਟਾਫ ਗੁਰਪ੍ਰੀਤ ਕੌਰ, ਰਿਤੂ, ਬਾਵੇਸ਼ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ- ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਲਗਾਏ ਦੰਦਾਂ ਦੇ ਫਰੀ ਕੈਂਪ ਦਾ ਦ੍ਰਿਸ਼।
ਤਸਵੀਰ ਕੈਪਸ਼ਨ- ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਲਗਾਏ ਦੰਦਾਂ ਦੇ ਫਰੀ ਕੈਂਪ ਦਾ ਦ੍ਰਿਸ਼।
